ਟੇਬਲ ਭਾਈ ਬ੍ਰਾਨਹਾਮ ਦੇ ਉਪਦੇਸ਼ਾਂ ਦਾ ਵਿਆਪਕ ਸੰਗ੍ਰਿਹ ਹੈ ਜਿਸ ਵਿੱਚ ਖੋਜ ਕਰਣ ਦੀ ਵੀ ਸੁਵਿਧਾ ਹੈ ।
ਟੈਪ ਕਰਕੇ ਚਲਾਓ - ਇਹ ਟੈਕਸਟ ਅਤੇ ਆਡੀਓ ਨੂੰ ਜੋੜਦਾ ਹੈ । ਤੁਸੀਂ ਹੁਣ ਇੱਕ ਹਵਾਲਾ ਜਾਂ ਸੁਰਖੀ ਦੀ ਖੋਜ ਕਰ ਸਕਦੇ ਹੋ ਅਤੇ ਫਿਰ ਇੱਕ ਬੱਟਣ ਦਬਾ ਕੇ ਉਸੇ ਥਾਂ ਤੋਂ ਚਲਾ ਸਕਦੇ ਹੋ!
ਰੀਡ ਅਲੋੰਗ - ਰੀਡ ਅਲੋੰਗ ਮੋਡ ਆਪਣੇ ਆਪ ਹੀ ਭਾਈ ਬ੍ਰਾਨਹਾਮ ਦੀ ਆਵਾਜ ਅਨੁਸਾਰ ਹੇਠਾਂ ਸਕਰੋਲ ਕਰਦਾ ਹੈ ।
ਸੁਰਖੀਆਂ ਅਤੇ ਨੋਟ - ਤੁਸੀਂ ਆਪਣੀਆਂ ਸੁਰਖੀਆਂ ਇੱਕ ਤੋਂ ਜਿਆਦਾ ਵਰਗਾਂ ਨੂੰ ਨਿਰਧਾਰਤ ਕਰ ਸਕਦੇ ਹੋ । ਉਦਾਹਰਣ ਲਈ , ਇੱਕ ਹਵਾਲਾ ਜਿਸ ਨੂੰ ਤੁਸੀਂ ਇਸ ਕਰਕੇ ਯਾਦ ਰਖਣਾ ਚਾਹੁੰਦੇ ਹੋ ਕਿ ਉਸ ਵਿੱਚ ਜਵਾਨ ਲੋਕਾਂ ਉੱਤੇ ਸੰਗੀਤ ਦੇ ਪ੍ਰਭਾਵ ਬਾਰੇ ਜਿਕਰ ਹੈ ਤਾਂ ਉਸ ਨੂੰ ਬੱਚਿਆਂ, ਪ੍ਰਭਾਵ ਅਤੇ ਸੰਗੀਤ ਵਰਗੇ ਵਰਗਾਂ ਨੂੰ ਨਿਰਧਾਰਿਤ ਕਰ ਸਕਦੇ ਹੋ । ਤਹਾਨੂੰ ਹੁਣ ਸੁਰਖੀ ਨੂੰ ਸਟੋਰ ਕਰਣ ਲਈ ਬਿਹਤਰੀਨ ਵਰਗ ਨਹੀਂ ਚੁਣਨਾ ਪਵੇਗਾ । ਬਾਅਦ ਵਿੱਚ ਜਦ ਤੁਸੀਂ ਇਨ੍ਹਾਂ ਵਿਸ਼ਿਆਂ ਤੇ ਖੋਜ ਕਰ ਰਹੇ ਹੋਵੋਗੇ ਤਾਂ ਉਹ ਹਵਾਲਾ ਗੁੰਮ ਨਹੀਂ ਹੋਵੇਗਾ ।
ਉਪਸਿਰਲੇਖ - ਉਪਸਿਰਲੇਖ ਇੱਕ ਰੀਡ ਅਲੋੰਗ ਮੋਡ ਹੈ ਜਿਸ ਨੂੰ ਇਸ ਤਰਾਂ ਬਣਾਇਆ ਗਿਆ ਹੈ ਕਿ ਤੁਹਾਡੀ ਸਕ੍ਰੀਨ ਉੱਤੇ ਵੱਡੇ ਤੋ ਵੱਡਾ ਅਤੇ ਘੱਟ ਤੋਂ ਘੱਟ ਪਰੇਸ਼ਾਨੀ ਨਾਲ ਦਿਖ ਸਕੇ । ਇਸ ਤਰਾਂ ਇਸ ਦਾ ਇਸਤੇਮਾਲ ਚਰਚ ਵਿੱਚ ਸੰਦੇਸ਼ ਸੁਣਦੇ ਹੋਏ ਕੀਤਾ ਜਾ ਸਕਦਾ ਹੈ ।
ਬਹੁਤ ਸਾਰੀਆਂ Android ਟੈਬਲੇਟਾਂ ਵਿੱਚ ਅਜਿਹੇ ਅਡਾਪਟਰ ਦੀ ਸੁਵਿਧਾ ਹੁੰਦੀ ਹੈ ਜਿਸ ਨੂੰ ਬਾਹਰੀ ਮੋਨੀਟਰ ਜਾਂ ਪ੍ਰੋਜੈਕਟਰ ਨਾਲ ਕੁਨੇਕਟ ਕੀਤਾ ਜਾ ਸਕਦਾ ਹੈ । ਇਸ ਤਰਾਂ ਇੱਕ ਸਮੇਂ ਤੇ ਬਹੁਤ ਸਾਰੇ ਲੋਕ ਇੱਕੋ ਸਮੇਂ ਤੇ ਸਕ੍ਰੀਨ ਨੂੰ ਵੇਖ ਸਕਦੇ ਹਨ । ਇਹ ਫੀਚਰ ਐਪ ਵਿੱਚ ਵਿਦੇਸ਼ੀ ਭਾਸ਼ਾ ਨਾਲ ਚਮਕੇਗਾ ਕਿਓਂਕਿ ਤੁਸੀਂ ਅੰਗ੍ਰੇਜੀ ਆਵਾਜ ਸੁਣਦੇ ਹੋਏ ਸਕ੍ਰੀਨ ਉੱਤੇ ਉਪਸਿਰਲੇਖਾਂ ਨੂੰ ਵੇਖ ਸਕਦੇ ਹੋ . ਜੇ ਕਰ ਤਹਾਨੂੰ ਪੜ੍ਹਨ ਲਈ ਵੱਡੇ ਅੱਖਰਾਂ ਦੀ ਲੋੜ ਹੈ ਤਾਂ ਉਪਸਿਰਲੇਖ ਦਰਸ਼ਕ ਵੀ ਚੰਗਾ ਕੰਮ ਕਰਦਾ ਹੈ । ਟੇਬਲ ਐਪ ਅਗਾਪਾਓ ਅਤੇ ਹੀਰੋ ਟੈਬਲੇਟਾਂ ਲਈ ਇੱਕ ਬੁਨਿਆਦੀ ਐਪ ਹੈ ।